Monday, April 23, 2012

Miri Piri, Dasam Bani, Vikaas-Vinaash etc.

  • ਨਿਹੰਗ ਬਾਣਾ ਖਾਲਸਾ ਫੋਜ ਦੀ ਵਰਦੀ ਹੈ ਨਾ ਕੀ ਭੇਖ । ਖਾਲਸਾ ਝੰਡਾ ਬਰਦਾਰ ਹੈ ਗੁਰਮਤਿ ਦਾ, ਬਿਨ੍ਹਾਂ ਖਾਲਸੇ ਦੇ ਕਿਸੀ ਨੂੰ ਕੋਈ ਅਧਿਕਾਰ ਨਹੀ ਕੀ ਉਹ ਗੁਰਮਤਿ ਦਾ ਪਰਚਾਰ ਕਰ ਸਕੇ ।
  • ਮੀਰੀ ਦੀ ਤਲਵਾਰ ਲੋਹੇ ਦੀ ਹੁੰਦੀ ਹੈ ਤੇ ਪੀਰੀ ਦੀ ਤਲਵਾਰ ਗਿਆਨ ਖੜਗ ਹੁੰਦੀ ਹੈ । ਬਾਹਰ ਚੱਕਰ ਲੋਹੇ ਦਾ ਹੁੰਦਾ ਹੈ ਅੰਦਰ ਸਬਦ ਦਾ ਚੱਕਰ ਹੈ ।
  • ਦੁਨੀਆਂ ਜੋ ਵਿਕਾਸ ਕਰ ਰਹੀ ਹੈ ਅਸਲ ਵਿੱਚ ਉਹ ਵਿਨਾਸ ਹੀ ਹੈ ।
  • ਕਿਸੀ ਵੀ ਵਸਤੂ ਦੀ ਸਦਵਰਤੋ ਕਰਨਾ ਹੀ ਸਹੀ ਰਾਹ ਹੈ ਨਹੀਂ ਤਾਂ ਪਰੇਸ਼ਾਨੀ ਦਾ ਕਾਰਣ ਹੈ । ਗਿਆਨਵਾਨ ਮਨੁੱਖ ਹੀ ਸੁੱਖੀ ਰਹਿ ਸਕਦਾ ਹੈ ਨਾ ਕਿ ਅਗਿਆਨੀ ।

>>>Download mp3<<<



Friday, April 20, 2012

Naroo Marai Naru Kaami Na Aavai

ਨਰੂ:- ਭਰਮ
ਨਰ:- ਜੀਵ, ਆਤਮਾ
ਪਸੂ :- ਸਰੀਰ

ਗੁਰਬਾਣੀ ਵਿੱਚ ਜੀਉ (ਜੀਵ) ਤੇ ਪਿੰਡ (ਸਰੀਰ) ਦੀ ਗੱਲ ਅਲੱਗ - ਅੱਲਗ ਕੀਤੀ ਹੈ । ਅਗਰ ਕਿਸੀ ਨੂੰ ਭਰਮ ਹੈ ਤਾਂ ਜਦੋਂ ਭਰਮ ਮਰਦਾ ਹੈ ਕਿਸੀ ਦਾ ਤਾਂ ਉਹ ਕਿਸੇ ਵੀ ਕੰਮ ਨਹੀਂ ਆਉਂਦਾ । ਗਰੁਬਾਣੀ ਵਿੱਚ ਇੱਕ ਹੋਰ ਜਗ੍ਹਾ ਆਇਆ ਹੈ ਕਿ ਹੇ ਨਰ (ਜੀਵ) ਜਦੋਂ ਤੂੰ ਆਪਣਾ ਸਰੀਰ ਖੁਦ ਬਣਾਉਣ ਲਈ ਗਰਭ ਵਿੱਚ ਆਇਆ ਤਾਂ ਤੇਰਾ ਧਿਆਨ ਸਰੀਰ ਬਣਾਉਣ ਵਿੱਚ (ਉਰਧ ਧਿਆਨ) ਲੱਗ ਗਿਆ ।
ਪੰਨਾ 93 ਸਤਰ 4 ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ ਰਾਗੁ:ਸਿਰੀ ਰਾਗੁ,ਭਗਤ ਬੇਣੀ

>>>Download mp3<<<