Tuesday, January 10, 2012

Jwaab Dalbir Singh Jee Nu

ਗੁਰਬਾਣੀ ਵਿੱਚ ਵਿਦਵਾਨ (ਪੰਡਿਤ) ਨੂੰ ਮੂਰਖ ਕਿਹਾ ਗਿਆ ਹੈ । ਵਿਦਵਾਨ ਵਿੱਦਿਆ ਸਿਰਫ ਪੜ੍ਹਦਾ ਹੈ ਸੋਧਦਾ ਨਹੀ, ਗੁਰਬਾਣੀ ਮਹਾਂਵਾਕ ਹੈ,


ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਰਾਮਕਲੀ ਓਅੰਕਾਰ (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੯੩੮


ਪਰ ਇਨ੍ਹਾਂ ਦੇ ਹਾਲਾਤ ਹਨ,


ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
ਰਾਮਕਲੀ ਓਅੰਕਾਰ (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੯੩੮


ਆਉ ਜੀ ਇਨ੍ਹਾਂ ਦੇ ਸਵਾਲਾਂ ਦੇ ਜਵਾਬ ਬਿਚਾਰੀਏ,
ਦਲਬੀਰ ਸਿੰਘ ਐੱਮ. ਐੱਸ. ਸੀ. ਜੋ ਕਿ ਇੱਕ ਵਿਦਵਾਨ ਨੇ, ਆਪਣੇ ਲੇਖ  ਦਸਮ ਗ੍ਰੰਥ ਦੀ ਅਸਲੀਯਤ (ਕਿਸ਼ਤ ਨੰ: 23) ਵਿੱਚ "ਸ੍ਰੀ" ਸਬਦ ਤੇ ਸ਼ੰਕਾ ਕਰਦੇ ਲਿੱਖਦੇ ਨੇ ਕਿ,
੦੧-੦੨ ਸਵਾਲ ਦਾ ਲਿੰਕ 
(੧) ਮੰਗਲਾਚਰਨ:: “ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ” ਵਿੱਚ “ਸ੍ਰੀ” ਅੱਖਰ ਜੋੜਨਾ ਸਿਖ-ਸਿਧਾਂਤ ਨਹੀ। ਜ਼ਰਾ ਸੋਚੋ, ਕੀ ਫ਼ਤਿਹ “ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। “ ਬੁਲਾਉਣ ਲਗਿਆਂ ਸ੍ਰੀ ਅੱਖਰ ਜੋੜਨਾ ਗ਼ਲਤ ਨਹੀ? ਕੀ ਐਸੀ ਗ਼ਲਤੀ/ਭੁਲ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੋਵੇਗੀ? ਸ਼ਕ ਪੈਂਦਾ ਹੈ ਕਿ ਲਿਖਾਰੀ ਅਭੁਲ ਗੁਰੂ ਸਾਹਿਬ ਹਨ ਜਾਂ ਨਹੀ।

(੨) ਦੂਜਾ ਮੰਗਲਾਚਰਨ:: ਸ੍ਰੀ ਭਗਉਤੀ ਜੀ ਸਹਾਇ।। :: ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲਾਚਰਨ ਕਿਤੇ ਨਹੀ ਲਿਖਿਆ ਪਰ ਦਸਮ ਗ੍ਰੰਥ ਦੇ ਅਨੇਕਾਂ ਪੰਨਿਆਂ ਤੇ ਲਿਖਿਆ ਹੈ। ਪ੍ਰਕਰਣ ਅਨੁਸਾਰ ਭਗਉਤੀ ਦੇ ਅਰਥ (ਭਾਈ ਕਾਨ੍ਹ ਸਿੰਘ ਰਚਿਤ ਮਹਾਨ ਕੋਸ਼) ਦੇਵੀ ਦੁਰਗਾ ਹੀ ਹਨ ਜਿਸਦੇ ਹੋਰ ਨਾਂ ਭਗਵਤੀ, ਸ਼ਿਵਾ, ਜਗਮਾਤ, ਜਗਮਾਇ, ਜਗਦੰਬਾ, ਕਾਲ, ਕਾਲੀ, ਮਹਾਕਾਲੀ … ਮਾਰਕੰਡੇਯ ਪੁਰਾਣ ਵਿਚੋਂ ਲੈ ਕੇ ਲਿਖੇ ਹਨ। ਇਸੇ “ਸਸਤ੍ਰ ਨਾਮ ਮਾਲਾ” ਦੇ ਪਹਿਲੇ ਅਧਿਆਇ ਦਾ ਸਮਾਪਤੀ-ਸੰਕੇਤ ਪੰਨਾ ੭੧੮ ਤੇ ਇਉਂ ਲਿਖਿਆ ਹੈ:: ਇਤਿ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮਸਤੁ ਸੁਭਮਸਤੁ।।


੦੧   ਅਤੇ ੦੨   - ਜਵਾਬ ਦਲਬੀਰ ਸਿੰਘ ਐੱਮ. ਐੱਸ. ਸੀ.ਜੀ ਨੂੰ,
>>>01-02-Download mp3<<&


੦੩ - ਸਵਾਲ ਦਾ ਲਿੰਕ 
(੩) ਸਿਰਲੇਖ “ਪਾਤਿਸਾਹੀ ੧੦”:: ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ-ਬਾਣੀ ਛੇ ਗੁਰੂ ਸਹਿਬਾਨ ਦੀ ਅੰਕਿਤ ਹੈ ਅਤੇ ਹਰ ਗੁਰੂ-ਹਸਤੀ ਨੇ ‘ਮਹਲਾ` (ਅਰਥ ਹੈ ‘ਸਰੀਰ`) ਪਦ ਲਿਖਿਆ ਜਿਵੇਂ ਕਿ ਮਹਲਾ ੧, ਮਹਲਾ ੨. . ਮਹਲਾ ੯, ਪਰ ਕਿਤੇ ਵੀ ਪਾਤਸਾਹੀ ਪਦ ਨਹੀ ਵਰਤਿਆ। ਕੀ ਇਹ ਗੁਰ-ਮਰਯਾਦਾ ਦੇ ਉਲਟ ਨਹੀ? ਕੀ ਦਸਮ ਨਾਨਕ ਸਾਹਿਬ ਨੇ ਇਹ ਮਰਯਾਦਾ ਤੋੜੀ ਹੋਵੇਗੀ? ਹਰਗਿਜ਼ ਨਹੀਂ। ਗੁਰੂ-ਨਿੰਦਕਾਂ ਨੇ ਕੱਚੀਆਂ ਕਵੀ ਰਚਨਾਂਵਾਂ ਨੂੰ ਦਸਮ ਨਾਨਕ ਸਾਹਿਬ ਦੀ ਰਚਨਾ ਸਾਬਤ ਕਰਣ ਲਈ ਅਤੇ ਸਿਖਾਂ ਨੂੰ ਗੁਮਰਾਹ ਕਰਣ ਲਈ ਪਾਤਸਾਹੀ ੧੦ ਲਿਖ ਦਿੱਤਾ। ਜ਼ਰਾ ਧਿਆਨ ਨਾਲ ਇਸੇ ਗ੍ਰੰਥ ਦੇ ਪੰਨਾ ੧੫੫ ਤੇ ਪੜੋ ਜੀ:::: ।। ਪਾਤਸਾਹੀ ੧੦।। ਅਥ ਚੌਬੀਸ ਅਵਤਾਰ।। ਚਉਪਈ।। ਅਬ ਚਉਬੀਸ ਉਚਰੋਂ ਅਵਤਾਰਾ।। ਜਿਹ ਬਿਧ ਤਿਨ ਕਾ ਲਖਾ ਅਪਾਰਾ।। ਸੁਨੀਅਹੁ ਸੰਤ ਸਭੈ ਚਿਤ ਲਾਈ।। ਬਰਨਤ ‘ਸਯਾਮ` ਜਥਾ ਮਤ ਭਾਈ।। ੧।।

ਕਵੀ ਸਯਾਮ ਦੀ ਕਵੀ ਛਾਪ ਸਪਸ਼ਟ ਦਸ ਰਹੀ ਹੈ ਕਿ ਪਾਤਸਾਹੀ ੧੦ ਲਿਖ ਕੇ ਸਿਖਾਂ ਨੂੰ ਧੋਖਾ ਦਿੱਤਾ ਗਿਆ ਹੈ। ਅਸੀ ਕਿਵੇਂ ਮੰਨ ਲਈਏ ਕਿ ਸਸਤ੍ਰ ਨਾਮ ਮਾਲਾ ਦਸਮ ਨਾਨਕ ਸਾਹਿਬ ਜੀ ਦੀ ਰਚਨਾ ਹੈ? ਪੰਨਾ ੬੬੯ ਤੇ ਵੀ ਪਾਤਸਾਹੀ ੧੦ ਦਾ ਭੁਲੇਖਾ ਪਾਇਆ ਹੈ। 


03 - ਜਵਾਬ ਦਲਬੀਰ ਸਿੰਘ ਐੱਮ. ਐੱਸ. ਸੀ.ਜੀ ਨੂੰ, 
>>>03-Download mp3<<<