Tuesday, March 26, 2013

Meaning of Chandi - Bhagauti in Dasam Granth Sahib

ਸ੍ਰੀ ਦਸਮ ਗਰੰਥ ਵਿੱਚ ਦਸਮ ਪਾਤਸ਼ਾਹ ਫੁਰਮਾਉਂਦੇ ਨੇ ਕਿ ਮੈਂ ਚੰਡੀ ਕਿਸਨੂੰ ਮੰਨਦਾ ਹਾਂ । ਉਕਤਿ ਬਿਲਾਸ ਬਾਣੀ ਵਿੱਚ ਆਪ ਜੀ ਉਸਦੇ ਲੱਛਣ ਦਸਦੇ ਹਨ ।

ਪ੍ਰਮੁਦ ਕਰਨ:- ਮਨ ਵਿੱਚ ਬਿਗਾਸ (ਮਨ ਦਾ ਗਿਆਨ ਨਾਲ ਖਿੜਨਾ) ਹੋਣਾ । 
ਸਭ ਭੈ ਹਰਨ:- ਹਰ ਤਰ੍ਹਾਂ ਦੇ ਡਰ ਖਤਮ ਕਰ ਦਿੰਦੀ ਹੈ l 

ਪ੍ਰਮੁਦ ਕਰਨ ਸਭ ਭੈ ਹਰਨ ਨਾਮੁ ਚੰਡਿਕਾ ਜਾਸੁ ॥
ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁਧਿ ਪ੍ਰਕਾਸ ॥੫॥
ਉਕਤਿ ਬਿਲਾਸ ਅ. ੧ - ੫ - ਸ੍ਰੀ ਦਸਮ ਗ੍ਰੰਥ ਸਾਹਿਬ

ਦਸਮ ਪਾਤਸ਼ਾਹ ਦੀ ਚੰਡੀ ਗਿਆਨ ਵਿੱਚ ਵਾਧਾ ਕਰਦੀ ਹੈ, ਗਿਆਨ ਨਾਲ ਹੀ ਮਨ ਬੰਨਿਆ ਜਾ ਸਕਦਾ ਹੈ l ਮਨ ਬੰਨਣ ਨਾਲ ਮਨ ਵਿੱਚ ਟਿਕਾਉ ਆਉਂਦਾ ਹੈ ਤੇ ਟਿਕਾਉ ਰਹਿਣ ਨਾਲ ਮਨ ਵਿੱਚ ਬਿਗਾਸ ਹੁੰਦਾ ਹੈ l ਜਦੋਂ ਮਨ ਟਿਕ ਜਾਵੇ ਤਾਂ ਹਰ ਤਰ੍ਹਾਂ ਦੇ ਡਰ ਖਤਮ ਹੋ ਜਾਂਦੇ ਹਨ l ਹੇ ਚੰਡੀ ਜੇ ਤੂੰ ਮੇਰੇ ਗਿਆਨ ਵਿੱਚ ਵਾਧਾ ਕਰੇਂ ਤਾਂ ਮੈਂ ਤੇਰੇ ਅਲੱਗ - ਅਲੱਗ ਤਰ੍ਹਾਂ ਦੇ ਵਚਿੱਤਰ ਚਿੱਤਰਾਂ ਦੀ ਰਚਨਾ ਕਰਾਂ l

ਇਸ ਤਰ੍ਹਾਂ ਦੀ ਗੱਲ ਹੀ ਆਦਿ ਬਾਣੀ ਵਿੱਚ ਮ: ੧ ਜੀ ਕਰ ਰਹੇ ਨੇ .... 

ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥
ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੫੭

ਜੋ ਗਿਆਨ ਦਾ ਸੂਰਮਾ ਹੈ ਤੇ ਹਰ ਤਰ੍ਹਾਂ ਦੇ ਡਰ ਦਾ ਨਾਸ ਕਰਨ ਵਾਲਾ ਹੈ ਉਸ ਨੂੰ ਦੇਖਣਾ ਕਰੋ l ਜੇ ਮਨ ਟਿਕ ਜਾਵੇ ਤਾਂ ਜਿਸਨੂੰ ਸਾਰੇ ਗੁਪਤ ਮੰਨਦੇ ਨੇ ਤੇ ਉਹ ਹੈ ਵੇ ਉਹ ਪ੍ਰਗਟ ਹੋ ਜਾਂਦਾ ਹੈ ਪਰ ਹੁੰਦਾ ਹੈ ਆਪਣੇ ਮੂਲ (ਸਤਿਗੁਰ) ਦੀ ਕਿਰਪਾ ਨਾਲ ਹੀ l

ਮ: ੫ ਜੀ ਵੀ ਦਸਮ ਪਾਤਸ਼ਾਹੀ ਜੀ ਦੀ ਗੱਲ ਨੂੰ ਪਹਿਲਾਂ ਹੀ ਸਾਬਿਤ ਕਰ ਗਏ l

ਸਭ ਪਰਵਾਰੈ ਮਾਹਿ ਸਰੇਸਟ ॥
ਮਤੀ ਦੇਵੀ ਦੇਵਰ ਜੇਸਟ ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
ਆਸਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੩੭੧

ਇਹ ਸਾਰੇ ਧਰਮਾ ਦੀਆਂ ਮਤਾਂ ਦੇ ਪਰਿਵਾਰ ਵਿੱਚੋਂ ਸਭ ਤੋਂ ਉਤਮ ਹੈ, ਇਹ ਗਿਆਨ, ਮਤ ਜਾਂ ਅਕ਼ਲ ਰੂਪੀ ਸਭ ਤੋਂ ਵੱਡਾ  ਵਰ ਦਿੰਦੀ ਹੈ, ਧੰਨ ਹੈ ਉਹ ਹਿਰਦਾ ਜਿਥੇ ਇਹ ਪ੍ਰਗਟ ਹੁੰਦੀ ਹੈ, ਜਿਸ ਦੇ ਆਉਣ ਨਾਲ ਸੁੱਖ ਹੀ ਸੁੱਖ ਮਿਲਦਾ ਹੈ ਤੇ ਹਰ ਵੇਲੇ ਖੇੜਾ ਬਣਿਆ ਰਹਿੰਦਾ ਹੈ l

ਜਿਸ ਬੁਧਿ ਵਿੱਚ ਪ੍ਰਚੰਡ ਗਿਆਨ ਹੈ ਉਥੇ ਚੰਡੀ ਦਾ ਨਿਵਾਸ ਹੈ l 

ਹੋਰ ਜਾਣਨ ਲਈ ਇਹ ਲਿੰਕ ਸੁਣੋ ਜੀ l