Wednesday, November 30, 2011

Jwaab - Gurcharan Singh Bakraha Jee Noon

ਰੋਜ਼ਾਨਾ ਸਪੋਕਸਮੈਨ ਵਿੱਚ ੨੩ ਨਵੰਬਰ ੨੦੧੧ ਨੂੰ ਗੁਰਚਰਨ ਸਿੰਘ ਬਕਰਾਹਾ ਜੀ ਦਾ ਲੇਖ "ਦਸਮ ਗਰੰਥ ਦੇ ਹਿਮਾਇਤਿਉ ਸ਼ਰਮ ਕਰੋ" ਲੇਖ ਛਪਿਆ ਸੀ, ਜਿਸ ਵਿਚ ਉਨ੍ਹਾਂ ਨੇ ਦਸਮ ਬਾਣੀ ਬਾਰੇ ਆਪਣੇ ਅਗਿਆਨ ਦਾ ਪ੍ਰਗਟਾਵਾ ਕੀਤਾ ਸੀ  ਆਓ ਜੀ ਅਸੀ ਸੁਖਵਿੰਦਰ ਸਿੰਘ ਜੀ (ਸਚੁਖੋਜ ਅਕੈਡਮੀ) ਵਾਲਿਆਂ ਤੋਂ ਬਕਰਾਹਾ ਜੀ ਦੀ ਅਗਿਆਨਤਾ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਦੇਖੀਏ 


(7) >>>Download mp3<<<

Thursday, November 24, 2011

Gurbani Anusar: Singing (Gun Gaavna)

ਸਾਡੇ (ਸਿੱਖਾਂ) ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਤਬਲੇ, ਢੋਲਕੀ ਜਾਂ ਹਰਮੋਨੀਅਮ ਨਾਲ ਗੁਰਬਾਣੀ ਪੜ੍ਹਨ ਨੂੰ ਹੀ ਗੁਣ ਗਾਉਣਾ ਕਿਹਾ ਜਾਂਦਾ ਹੈ । ਜੇ ਅਸੀਂ ਆਦਿ ਬਾਣੀ ਜਾਂ ਦਸਮ ਬਾਣੀ ਨੂੰ ਵਿਚਾਰੀਏ ਤਾਂ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਅਲੱਗ - ਅਲੱਗ ਸਾਜਾਂ ਨਾਲ ਗੁਰਬਾਣੀ ਪੜ੍ਹਨ ਨੂੰ ਗੁਣ ਗਾਉਣਾ ਜਾਂ ਕੀਰਤਨ ਕਰਨਾ ਨਹੀ ਕਿਹਾ ਜਾਂਦਾ । ਆਉ ਜੀ ਅਸੀਂ, ਸੁਖਵਿੰਦਰ ਸਿੰਘ ਜੀ ਮੰਡੀ ਗੋਬਿੰਦਗੜ ਵਾਲਿਆਂ ਤੋਂ ਗੁਣ ਗਾਉਣ ਬਾਰੇ ਗੁਰਮੁਖਿ ਵਿਚਾਰ ਸੁਣੀਏ ।

(੧) ਹੁਕਮ ਵਿੱਚ ਚੱਲਣਾ ਹੀ ਗਾਉਣਾ ਹੈ :-

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
ਸੋਦਰੁ ਆਸਾ (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੯

ਦੁਰਗਾ ਪਾਠ :- ਦੁਰਗ ਕਿਲੇ ਨੂੰ ਕਿਹਾ ਜਾਂਦਾ ਹੈ, ਜਿਸਨੇ ਮਨ ਮਾਵਾਸੀ ਰਾਜੇ ਦਾ ਕਿਲਾ ਫਤਿਹ ਕਰ ਲਿਆ ਤੇ ਕਿਵੇਂ ਫਤਿਹ ਕੀਤਾ ਭਾਵ ਮਨ ਨੂੰ ਕਿਵੇਂ ਜਿੱਤਿਆ ਉਹ ਸਬਕ (ਪਾਠ) ।

ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥
ਚੰਡੀ ਦੀ ਵਾਰ - ੫੫ - ਸ੍ਰੀ ਦਸਮ ਗ੍ਰੰਥ ਸਾਹਿਬ

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਆਸਾ (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੪੫੦

ਗਾਇ ਹਾਰੇ ਗੰਧ੍ਰਬ ਬਜਾਏ ਹਾਰੇ ਕਿੰਨਰ ਸਭ ਪਚਿ ਹਾਰੇ ਪੰਡਿਤ ਤਪੰਤਿ ਹਾਰੇ ਤਾਪਸੀ ॥੨੦॥੯੦॥
ਅਕਾਲ ਉਸਤਤਿ - ੯੦ - ਸ੍ਰੀ ਦਸਮ ਗ੍ਰੰਥ ਸਾਹਿਬ