ਚਾਰ ਯਾਰ ਮਿਲਿ ਮਤਾ ਪਕਾਯੋ ॥
ਹਮ ਕੌ ਭੂਖਿ ਅਧਿਕ ਸੰਤਾਯੋ ॥
ਤਾ ਤੇ ਜਤਨ ਕਛੂ ਅਬ ਕਰਿਯੈ ॥
ਬਕਰਾ ਯਾ ਮੂਰਖ ਕੋ ਹਰਿਯੈ ॥੧॥
ਚਰਿਤ੍ਰ ੧੦੬ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਸ ਕੋਸ ਲਗਿ ਠਾਢੇ ਭਏ ॥
ਮਨ ਮੈ ਇਹੈ ਬਿਚਾਰਤ ਭਏ ॥
ਵਹ ਜਾ ਕੇ ਆਗੇ ਹ੍ਵੈ ਆਯੋ ॥
ਤਿਨ ਤਾ ਸੋ ਇਹ ਭਾਂਤਿ ਸੁਨਾਯੋ ॥੨॥
ਚਰਿਤ੍ਰ ੧੦੬ - ੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਸੁ ਏਹਿ ਕਾਂਧੋ ਪੈ ਲਯੋ ॥
ਕਾ ਤੋਰੀ ਮਤਿ ਕੋ ਹ੍ਵੈ ਗਯੋ ॥
ਯਾ ਕੋ ਪਟਕਿ ਧਰਨਿ ਪਰ ਮਾਰੋ ॥
ਸੁਖ ਸੇਤੀ ਨਿਜ ਧਾਮ ਸਿਧਾਰੋ ॥੩॥
ਚਰਿਤ੍ਰ ੧੦੬ - ੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਲੌ ਮਨੁਖ ਪਛਾਨਿ ਕੈ ਤੌ ਹਮ ਭਾਖਤ ਤੋਹਿ ॥
ਕੂਕਰ ਤੈ ਕਾਂਧੈ ਲਯੋ ਲਾਜ ਲਗਤ ਹੈ ਮੋਹਿ ॥੪॥
ਚਰਿਤ੍ਰ ੧੦੬ - ੪ - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
ਚਾਰਿ ਕੋਸ ਮੂਰਖ ਜਬ ਆਯੋ ॥
ਚਹੂੰਅਨ ਯੌ ਬਚ ਭਾਖਿ ਸੁਨਾਯੋ ॥
ਸਾਚੁ ਸਮੁਝਿ ਲਾਜਤ ਚਿਤ ਭਯੋ ॥
ਬਕਰਾ ਸ੍ਵਾਨਿ ਜਾਨਿ ਤਜਿ ਦਯੋ ॥੫॥
ਚਰਿਤ੍ਰ ੧੦੬ - ੫ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਚਾਰੌ ਗਹਿ ਤਿਹ ਲਯੋ ਭਖਿਯੋ ਤਾ ਕਹ ਜਾਇ ॥
ਅਜਿ ਤਜ ਭਜਿ ਜੜਿ ਘਰ ਗਯੋ ਛਲ ਨਹਿ ਲਖ੍ਯੋ ਬਨਾਇ ॥੬॥
ਚਰਿਤ੍ਰ ੧੦੬ - ੬ - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੬॥੧੯੬੮॥ਅਫਜੂੰ॥