Thursday, October 20, 2011

Bhoot Parayt

ਜਪੁ ਬਾਣੀ ਵਿੱਚ ਲਿੱਖਿਆ ਹੈ ਕਿ ਇਸ ਦੁਨੀਆ ਵਿੱਚ ਅਨਗਿਣਤ, ਅਗਿਆਨੀ ਲੋਕ ਨੇ ਕੇ ਅਨਗਿਣਤ ਇਨ੍ਹਾਂ ਨੂੰ ਬੇਵਕੂਫ਼ ਬਣਾਉਣ ਵਾਲੇ ਨੇ ਜੋ ਦੂਸਰਿਆਂ ਤੇ ਹਕੂਮਤ ਕਰਨ ਲਈ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਭੋਲੇ-ਭਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਨੇ ।
ਇਨ੍ਹਾਂ ਵਿਚੋਂ ਇੱਕ ਨੇ ਜੋ ਭੂਤਾਂ ਤੇ ਪ੍ਰੇਤਾਂ ਦਾ ਡਰ, ਅਗਿਆਨੀਆਂ ਦੇ ਮਨਾਂ ਵਿੱਚ ਪਾਉਂਦੇ ਨੇ ਜਦਕਿ ਅਸਲ ਵਿੱਚ ਜਿਸ ਤਰ੍ਹਾਂ ਦਾ ਪਰਚਾਰ ਭੂਤਾਂ ਤੇ ਪ੍ਰੇਤਾਂ ਬਾਰੇ ਹੋ ਰਿਹਾ ਹੈ ਉਸ ਤਰ੍ਹਾਂ ਇਹ ਨਹੀ ਹਨ ।
ਆਉ ਇਨ੍ਹਾਂ ਬਾਰੇ ਗੁਰਬਾਣੀ ਵਿੱਚੋਂ ਜਾਨਣਾ ਕਰੀਏ ।


>>>Download mp3<<<




ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਗੂਜਰੀ  ਕੀ ਵਾਰ:੧ (ਮ: ੩) - ਅੰਗ ੫੧੩

ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥
ਰਾਮਕਲੀ (ਮ: ੧) - ਅੰਗ ੯੦੬

ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥
ਭੈਰਉ (ਮ: ੩) - ਅੰਗ ੧੧੩੧


ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
ਗਉੜੀ ਸੁਖਮਨੀ (ਮ: ੫) - ਅੰਗ ੨੭੬