Sunday, December 18, 2011

Jwaab - Dehi Shivaa Bar Mohi Ihai Nu Komee Tarana Banaun Waliaan Nu Gurbani Dee Sojhee Nahi

ਜਵਾਬ - "ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਕੌਮੀ ਤਰਾਨਾ ਬਣਾਉਣ ਵਾਲਿਆਂ ਨੂੰ ਗੁਰਬਾਣੀ ਦੀ ਸੋਝੀ ਨਹੀਂ


੧੫ ਦਸੰਬਰ ੨੦੧੧ ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਇੱਕ ਬਿਆਨ "ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਕੌਮੀ ਤਰਾਨਾ ਬਣਾਉਣ ਵਾਲਿਆਂ ਨੂੰ ਗੁਰਬਾਣੀ ਦੀ ਸੋਝੀ ਨਹੀਂ: ਸੁਰਿੰਦਰ ਸਿੰਘ" ਛਪਿਆ ਸੀ। ਜਿਸ ਵਿੱਚ ਉਨ੍ਹਾਂ ਨੇ ਦਸਮ ਬਾਣੀ ਤੇ ਕੁਝ ਇਤਰਾਜ ਉਠਾਏ ਸਨ । ਉਨ੍ਹ੍ਹਾਂ ਦਾ ਇਹ ਬਿਆਨ ਪੜ੍ਹ ਕੇ ਸਾਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਇਨ੍ਹਾਂ ਨੇ ਇੱਕ ਸੰਸਥਾ (ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ) ਬਣਾਈ ਹੈ ਜਿਸ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਹੀ ਨੇ ਤੇ ਇਹ ਕਿਸ ਤਰ੍ਹਾਂ ਭੋਲੀ - ਭਾਲੀ ਸਿੱਖ ਸੰਗਤ ਨੂੰ ਕੁਰਾਹੇ ਪਾਉਣ ਦਾ ਯਤਨ ਕਰ ਰਹੇ ਨੇ ।
ਉਨ੍ਹਾਂ ਦੁਆਰਾ ਦਿੱਤੇ ਬਿਆਨ ਦਾ ਜਵਾਬ ਅੱਜ ਅਸੀ ਦੇ ਰਹੇ ਹਾਂ, ਜਿਸ ਤੋਂ ਸਿੱਖ ਸੰਗਤ ਨੂੰ ਇਹ ਪਤਾ ਚਲੇਗਾ ਕਿ ਇਨ੍ਹਾਂ ਨੂੰ ਦਸਮ ਬਾਣੀ ਦੀ ਸੋਝੀ ਤਾਂ ਕੀ ਹੋਣੀ ਸੀ ਸਗੋਂ ਇਨ੍ਹਾਂ ਨੂੰ ਤਾਂ ਗੁਰਬਾਣੀ ਦੀ ਵੀ ਥੋੜੀ ਜਹੀ ਸਮਝ ਵੀ ਨਹੀ । ਇਹ ਆਡੀਓ ਸੁਣ ਕੇ ਆਪ ਨੂੰ ਇਸ ਸਚਾਈ ਦਾ ਪਤਾ ਲੱਗ ਜਾਵੇਗਾ ।
ਅਸੀਂ ਉਨ੍ਹਾਂ ਦੁਆਰਾ ਬਿਆਨ ਵੀ ਹੂ-ਬਾ-ਹੂ ਛਾਪ ਰਹੇ ਹਾਂ ।


‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਕੌਮੀ ਤਰਾਨਾ ਬਣਾਉਣ ਵਾਲਿਆਂ ਨੂੰ ਗੁਰਬਾਣੀ ਦੀ ਸੋਝੀ ਨਹੀਂ: ਸੁਰਿੰਦਰ ਸਿੰਘ


ਫ਼ਰੀਦਾਬਾਦ, 14 ਦਸੰਬਰ (ਸਤਨਾਮ ਕੌਰ): ਸਿੱਖ ਕੌਮ ਅੰਦਰ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਕੌਮੀ ਤਰਾਨਾ ਤਾਂ ਬਣਾ ਦਿਤਾ ਗਿਆ ਪਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹ ਤਰਾਨਾ ਅਕਾਲ ਪੁਰਖ ਅੱਗੇ ਨਹੀਂ ਸ਼ਿਵਾ (ਸ਼ਿਵ ਦੀ ਪਤਨੀ ਪਾਰਬਤੀ) ਅੱਗੇ ਵਰ ਮੰਗਣ ਲਈ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਅੱਜ ਇਥੇ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਮਨਾਉਂਦਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤੇ। ਉਨ੍ਹਾਂ ਦਸਿਆ ਕਿ ਦੇਹਿ ਸ਼ਿਵਾ ਬਰ ਮੋਹਿ ਇਹੈ ...ਵਿਚ ਸ਼ਿਵਾ ਦਾ ਅਰਥ ਅਕਾਲ ਪੁਰਖ ਨਹੀਂ ਬਲਕਿ ਸ਼ਿਵ ਪਤਨੀ ਪਾਰਬਤੀ ਹੈ ਅਤੇ ਸਤਿ ਸਯ ਗ੍ਰੰਥ (700 ਸਲੋਕਾਂ ਵਾਲਾ ਗ੍ਰੰਥ/ਦੁਰਗਾ ਸਪਤਸ਼ਤੀ) ਪੂਰਾ ਹੋਣ ’ਤੇ ਕਾਲਕਾ ਅਰਾਧਕ ਕਵੀ ਸ਼ਿਆਮ ਦੇਵੀ ਸ਼ਿਵਾ (ਪਾਰਬਤੀ) ਤੋਂ ਦੇਹਿ ਸ਼ਿਵਾ ਬਰ ਮੋਹਿ ਇਹੈ... ਆਖ ਕੇ ਵਰ ਮੰਗਦਾ ਹੈ ਪਰ ਸਿੱਖਾਂ ਨੂੰ ਦੇਵੀ ਅੱਗੇ ਵਰ ਮੰਗਣ ਦੀ ਕੀ ਲੋੜ ਪੈ ਗਈ ਜਦਕਿ ਸਿੱਖੀ ਵਿਚ ਤਾਂ ਵਰ ਸ਼ਰਾਪ ਪ੍ਰਵਾਨ ਹੀ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਠਦੇਹਿ ਸ਼ਿਵਾੂ ਨੂੰ ਵੱਡੇ-ਵੱਡੇ ਜੈਕਾਰੇ ਅਤੇ ਹੁਲਾਰੇ ਨਾਲ ਪੜ੍ਹਨ ਵਾਲੇ ਦੇਵੀ ਉਸਤਤ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਹਿ ਸ਼ਿਵਾ ਬਰ ਮੋਹਿ ਇਹੈ ਦੇ ਸਵੈਯਾ 231, 232 ਅਤੇ ਦੋਹਿਰਾ 233 ਦਾ ਸਮੁੱਚਾ ਭਾਵ ਇਹ ਹੈ ਕਿ ਹੇ ਦੇਵੀ ਸ਼ਿਵਾ! ਹੇ ਦੇਵੀ ਚੰਡਿਕਾ! ਕਵਿ ਨੇ ਤੇਰਾ ਸਤਿ ਸੌ ਸਲੋਕਾਂ ਦਾ ਗ੍ਰੰਥ ਜਿਸ ਬਰਾਬਰ ਹੋਰ ਕੋਈ ਗ੍ਰੰਥ ਨਹੀਂ, ਪੂਰਾ ਕੀਤਾ ਹੈ ਅਤੇ ਜਿਸ ਮੰਗ ਜਾਂ ਵਰ ਨਮਿਤ ਇਹ ਲਿਖਿਆ ਹੈ, ਉਹ ਪੂਰੀ ਕਰ। ਹੁਣ ਇਸੇ ਬੱਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਪੰਨਾ 809 ’ਤੇ ਵੀ ਦੇਵੀ ਉਸਤਤ ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ ਪੜ੍ਹਿਆ ਜਾ ਰਿਹਾ ਹੈ। ਸਪੱਸ਼ਟ ਹੈ ਕਿ ਸ਼ਿਵਾ ਦਾ ਅਰਥ ਦੇਵੀ ਦੁਰਗਾ ਹੀ ਹੈ ਜਿਸ ਦੀ ਕਥਾ ਮਾਰਕੰਡੇਯ ਰਿਸ਼ੀ ਨੇ 700 ਸਲੋਕਾਂ, ਦੁਰਗਾ ਸਪਤਸ਼ਤੀ ਵਿਚ ਲਿਖੀ ਹੈ। ਇਸ ਮੌਕੇ ਸਿੱਖ ਵਿਦਵਾਨ ਸ. ਦਲਬੀਰ ਸਿੰਘ ਦੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਦਾ ਦੂਜਾ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ ਜਿਸ ਵਿਚ ਸ. ਦਲਬੀਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਬ੍ਰਾਹਮਣੀ ਗ੍ਰੰਥਾਂ ਨਾਲ ਤੁਲਨਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣੀ ਪੁਸਤਕ ਵਿਚ ਇਹ ਵੀ ਪ੍ਰਗਟਾਵਾ ਕੀਤਾ ਹੇੈ ਕਿ ਕਿਸ ਤਰ੍ਹਾਂ ਮਹਾਂਕਾਲ ਬੁੱਧ ਧਰਮ ਨੂੰ ਖਾ ਗਿਆ ਤੇ ਹੁਣ ਸਿੱਖ ਧਰਮ ਦੀ ਵਾਰੀ? ਯੰਗ ਸਿੱਖ ਐਸੋਸੀਏਸ਼ਨ ਵਲੋਂ ਅਸ਼ਲੀਲਤਾ ਭਰਪੂਰ ਬੱਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪਾਜ ਉਘੇੜਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਸਿੱਖ ਫ਼ੈਮਿਲੀ ਕਲੱਬ ਫ਼ਰੀਦਾਬਾਦ ਆਦਿਕ ਜਥੇਬਦੀਆਂ ਦੇ ਨੁੰਮਾਇਦੇ ਹਾਜ਼ਰ ਸਨ।



>>>Download mp3 - Jwaab<<<