Wednesday, December 14, 2011

Jwaab - Dharam De Vidvana Agay Tin Swaal

ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ੧੭ ਅਕਤੂਬਰ ੨੦੧੧ ਨੂੰ ਸੰਪਾਦਕੀ ਪੰਨੇ ਤੇ ਗੁਰਬਖਸ਼ ਸਿੰਘ ਰਾਹੀ ( ਸਿੱਖ ਮਿਸ਼ਨਰੀ ਤੇ ਸਾਬਕਾ ਅੰਤਰਿਗ ਮੈਬਰ ਧਾਰਮਿਕ ਸਲਾਹਕਾਰ ਮੈਬਰ ਐਸ.ਜੀ.ਪੀ.ਸੀ ਅੰਮ੍ਰਿਤਸਰ) ਜੀ ਦਾ ਲੇਖ (ਧਰਮ ਦੇ ਵਿਦਵਾਨਾਂ ਅੱਗੇ ਤਿੰਨ ਸਵਾਲ) ਛੱਪਿਆ ਸੀ । ਜਿਸ ਵਿੱਚ ਉਨ੍ਹਾਂ ਨੇ ਧਰਮ ਦੇ ਵਿਦਵਾਨਾਂ ਅਤੇ ਖੋਜੀਆਂ ਤੋਂ ਤਿੰਨ ਸਵਾਲ ਪੁਛੇ ਸਨ । ਇਸ ਲੇਖ ਵਿੱਚ ਹੈਰਾਨੀ ਦੀ ਗੱਲ ਇਹ ਸੀ ਕਿ ਰਾਹੀ ਜੀ ਨਿਰਛਲ ਤੇ ਨਿਸ਼ਕਪਟ ਰੂਪ ਵਿੱਚ ਸਵਾਲ ਪੁਛਦੇ-੨ ਆਪ ਹੀ ਜਵਾਬ ਦੇਣ ਲੱਗ ਜਾਂਦੇ ਹਨ । ਅਸੀ ਉਨ੍ਹਾਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਹੀ ਉਨ੍ਹਾਂ ਦੇ ਜਵਾਬਾਂ ਦੀ ਵੀ ਪੜਚੋਲ ਕਰਾਂਗੇ ।