Sunday, December 25, 2011

Jwaab - Jaap Diaan Sikhiavaan Ki Navaan Daa Ratan

ਜਪੁ ਦਾ ਅਰਥ ਹੁੰਦਾ ਹੈ ਸਮਝਨਾ ਤੇ ਜਾਪੁ ਦਾ ਅਰਥ ਹੈ ਜੋ ਸਮਝਿਆ ਉਹ ਦੱਸਣਾ ਦਸਮ ਪਾਤਸ਼ਾਹ ਨੇ ਜੋ ਗੁਰਮਤਿ ਨੂੰ ਸਮਝਿਆ ਉਸ ਨੂੰ ਦੱਸਿਆ ਹੈ ਭਾਵ ਜਿਸਦੇ ਦਰਸ਼ਨ ਕੀਤੇ ਉਹ ਸਾਨੂੰ ਕਰਵਾਏ ਨੇ ਜਾਪੁ ਬਾਣੀ ਵਿੱਚ, ਕਿਉਂਕਿ ਗੁਰਬਾਣੀ ਸਮਝਨਾ ਨਾ-ਸਮਝਾਂ ਦਾ ਵਿਸ਼ਾ ਨਹੀ ਹੈ ਇਹ ਤਾਂ ਕਕਰੀਆ (ਜੋ ਅੱਕ ਨੂੰ ਲਗੀਆਂ ਹੁੰਦੀਆਂ ਨੇ ਰੂੰ ਵਰਗੀਆਂ) ਤੇ ਬਰੇ (ਸਬਜੀ ਵਿੱਚ ਪਾਉਣ ਵਾਲੀਆਂ ਵੜੀਆਂ) ਹਨ ਜਿਨ੍ਹਾਂ ਨੂੰ ਬੁਝਣਾ ਹੈ ।

ਰਾਜਾ ਰਾਮ ਕਕਰੀਆ ਬਰੇ ਪਕਾਏ ॥
ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੪੭੭

ਆਉ ਹੁਣ ਗੱਲ ਕਰਦੇ ਹਾਂ ਸਿੰਘ ਸਭਾ ਕਨੇਡਾ ਦੇ ਗੁਰਚਰਨ ਸਿੰਘ ਜਿਉਣ ਵਾਲਾ ਜੀ ਦੀ ਜੋ ਕਿਸੀ ਜਾਣ ਪਹਿਚਾਨ ਦੇ ਮਹੁਤਾਜ ਨਹੀ ਬਾਕੀ ਇਹ ਪੋਸਟ ਪੜ, ਸੁਣ ਤੇ ਸਮਝ ਕੇ ਤੁਸੀਂ ਖੁਦ ਹੀ ਜਾਣ ਜਾਵੋਗੇ । ਇਹ ਪੋਸਟ ਪਾਉਣ ਦਾ ਸਾਡਾ ਮਕਸਦ ਸਨਾਤਨੀ ਸਿੱਖਾਂ ਦੇ ਮਾਨਸਿਕ ਰੋਗ ਦੀ ਜਾਣਕਾਰੀ ਸਿੱਖ ਸੰਗਤ ਨੂੰ ਦੇਣਾ ਹੈ ਕਿ ਇਹ ਲੋਗ ਕਿਉਂਕਿ ਆਪ ਦੁਬਿਦਾ ਦੇ ਸ਼ਿਕਾਰ ਹਨ ਇਸ ਲਈ ਨਾ ਤਾਂ ਆਪ ੧ ਹਨ ਨਾ ਹੀ ਸਿੱਖਾਂ ਨੂੰ ਇੱਕ ਦੇਖਣਾ ਚਾਹੁੰਦੇ ਹਨ । ਇਹ ਕੋਈ ਨਾ ਕੋਈ ਐਸੀ ਗੱਲ ਸ਼ੁਰੂ ਰੱਖਣਾ ਚਾਹੁੰਦੇ ਹਨ ਜਿਸ ਨਾਲ ਸਿੱਖ ਵੀ ਇਨ੍ਹਾਂ ਵਾਂਗ ਦੁਬਿਦਾ ਦੇ ਸ਼ਿਕਾਰ ਰਹਿਣ । ਇਨ੍ਹਾਂ ਨੇ ਆਪਣਾ ਅਧਾਰ ਗੁਰਬਾਣੀ ਨੂੰ ਨਹੀ ਬਣਾਇਆ ਸਗੋਂ " ਦੂਜੀ ਜਾਂ ਤੀਜੀ ਜਮਾਤ ਵਿਚੋਂ ਫੇਹਲ" ਹੋਏ ਲੋਗਾਂ ਨੂੰ ਬਣਾਇਆ ਹੈ ਜਿਨ੍ਹਾਂ ਨੇ "ਸਾਰੀ ਜਿੰਦਗੀ ਵਿਚ ਮੱਝਾਂ ਦੀਆਂ ਪੂਛਾਂ ਮਰੋੜਨ ਤੋਂ ਬਗੈਰ ਹੋਰ ਕਦੇ ਕੋਈ ਕੰਮ ਨਹੀਂ ਕੀਤਾ" 
ਹੁਣ ਸਮਾਂ ਆ ਗਿਆ ਹੈ ਕਿ ਚੰਡੀ (ਗੁਰਮਤਿ) ਪਰਗਟ ਪ੍ਰਗਟ ਹੋਵੇ । ਅਸੀ ਸਚੁਖੋਜ ਅਕੈਡਮੀ ਦੇ ਵਿਦਿਆਰਥੀ ਗੁਰਬਾਣੀ ਦੀ ਕਸਵੱਟੀ ਤੇ ਇਨ੍ਹਾਂ ਨੂੰ ਲਗਾ ਕੇ ਸਿੱਖ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਪੋਸਟ ਨੂੰ ਸਚੁ ਦੇ ਪਹਿਰੇਦਾਰ ਨੂੰ ਸਮਰਪਿਤ ਕਰਦੇ ਹਾਂ । 


(੧) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖਿਆ ਹੂ-ਬਾ-ਹੂ ਲੇਖ:-
1987 ਕੁ ਦੀ ਗੱਲ ਹੋਣੀ ਐ ਕਿ ਮੈਂ ਦਿਲੀਓ ਮਾਂ-ਬਾਪ ਨੂੰ ਮਿਲਣ ਪਿੰਡ ਆਇਆ ਹੋਇਆ ਸੀ ਤੇ ਸਵੇਰ ਸਵੇਰੇ ਸਪੀਕਰ ਤੇ ਗੁਰਦੁਆਰੇ ਉੱਤੇ ਟੰਗੇ ਸਪੀਕਰ ਦੀ ਕੰਨ ਪਾੜਵੀਂ ਅਵਾਜ਼ ਵਿਚ ਸਾਡਾ ਦੂਰੋਂ ਨੇੜਿਓ ਲੱਗਦਾ ਚਾਚਾ ਬਲਦੇਵ ਸਿੰਘ ਨਿਹੰਗ ‘ਜਾਪ’ ਦਾ ਪਾਠ ਕਰਦਾ ਸੀ। ਕਿਉਂਕਿ ਪਿੰਡਾਂ ਵਾਲਿਆਂ ਨਾ ਤਾਂ ਕਦੇ ਗੁਟਕਾ ਖਰੀਣਾ ਹੈ ਤੇ ਨਾ ਹੀ ਆਪ ਕਿਸੇ ਕਿਸਮ ਦਾ ਗਿਆਨ ਹਾਸਲ ਕਰਨਾ ਹੈ। ਗੱਲਾਂ ਭਾਵੇਂ ਸਾਰੀ ਦਿਹਾੜੀ ਕਰਵਾਈ ਜਾਵੋ, ਸਾਰੀ ਦਿਹਾੜੀ ਭਾਵੇਂ ਭੁਖੇ ਹੀ ਰਹਿਣਾ ਪਵੇ ਫਿਰ ਰੋਟੀ ਵੀ ਨਹੀਂ ਖਾਣ ਜਾਣਗੇ। ਬਲਦੇਵ ਸਿੰਘ ਨਿਹੰਗ ਪਾਠ ਕਰਦਾ ਕਰਦਾ ਬਾਰ ਬਾਰ ਇਹ ਕਹੀ ਜਾਵੇ, “ ਨਾ ਉਜਾਗਰ ਹੈ ਨਾ ਜੀਤ ਹੈ॥ ਨਾ ਮੁਹਿੰਦਰ ਹੈ ਨਾ ਮਲਕੀਤ ਹੈ”। ਮੇਰੇ ਮਨ ਵਿਚ ਖਿਆਲ ਆਇਆ ਕਿ ਇਸ ਨੂੰ ਜਾ ਕੇ ਪੁਛਾਂ ਤਾਂ ਸਹੀ ਕਿ ਇਹ ਕਿਹੜਾ ਪਾਠ ਹੈ?
ਫਤਿਹ ਸਾਝੀ ਕਰਨ ਤੋਂ ਬਾਅਦ ਚਾਚਾ ਜੀ ਨੂੰ ਨਿਮਰਤਾ ਸਹਿਤ ਅਰਜ਼ ਕੀਤੀ ਗਈ ਕਿ ਜਿਸ ਗੁਟਕੇ ਤੋਂ ਅੱਜ ਤੁਸੀਂ ਅੱਜ ਪਾਠ ਕਰ ਰਹੇ ਸੀ ਉਹ ਮੈਂ ਵੇਖਣਾ ਚਾਹਹੁੰਦਾ ਹਾਂ ਤੇ ਉਹ ਗੁਟਕਾ ਲੈ ਆਇਆ। ਪੜਤਾਲ ਕਰਨ ਤੇ ਪਤਾ ਚੱਲਿਆ ਕਿ ਇਹ ਪਾਠ ਨਹੀਂ ਹੈ ਸਗੋਂ ਉਸ ਨੇ ਇਹ ਚਾਰੋ ਨਾਮ ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਜੋੜ ਕੇ ਪਾਠ ਬਣਾਇਆ ਹੈ। ਉਜਾਗਰ ਸਿੰਘ, ਮੁਹਿੰਦਰ ਸਿੰਘ, ਮਲਕੀਤ ਸਿੰਘ ਤੇ ਜੀਤ ਸਿੰਘ ਕਿਆਂ ਨਾਲ ਮੇਰੀ ਬਣਦੀ ਨਹੀਂ ਤੇ ਮੈਂ ‘ਜਾਪ” ਬਾਣੀ ਦਾ ਪਾਠ ਕਰਦਾ ਕਰਦਾ ਇਨ੍ਹਾਂ ਨੂੰ ਕਈ ਵਾਰ ਮਾਰਦਾ ਹਾਂ। ਬਸ ਗੱਲ ਇਨੀ ਕੁ ਹੀ ਹੈ। ਮੇਰਾ ਇਹ ਚਾਚਾ ਮੇਰੇ ਨਾਲ ਦੂਜੀ ਜਾਂ ਤੀਜੀ ਜਮਾਤ ਵਿਚੋਂ ਫੇਹਲ ਹੋ ਕੇ ਹੱਟ ਗਿਆ ਸੀ ਤੇ ਫਿਰ ਇਸ ਨੇ ਕਦੇ ਸਕੂਲ ਦਾ ਮੂੰਹ ਨਹੀਂ ਵੇਖਿਆ। ਇਸ ਨੇ ਸਾਰੀ ਜਿੰਦਗੀ ਵਿਚ ਮੱਝਾਂ ਦੀਆਂ ਪੂਛਾਂ ਮਰੋੜਨ ਤੋਂ ਬਗੈਰ ਹੋਰ ਕਦੇ ਕੋਈ ਕੰਮ ਨਹੀਂ ਕੀਤਾ। ਜੇਕਰ ਐਸਾ ਆਦਮੀ ਚਾਰ ਨਾਵਾਂ ਨੂੰ ਜੋੜ ਕੇ ਜਾਪ ਦੀ ਨਕਲ ਕਰ ਸਕਦਾ ਹੈ ਤਾਂ ਹੋਰ ਕੋਈ ਸਧਾਰਣ ਆਦਮੀ ਕਿਉਂ ਨਹੀਂ?
ਹੁਣ ਆਪਾਂ ਡਾ. ਰਤਨ ਸਿੰਘ ਜੱਗੀ ਦੀ ਆਪਣੇ ਹੱਥੀਂ ਲਿਖੀ ਭੂਮਿਕਾ ਵੱਲ ਨਜ਼ਰ ਮਾਰਦੇ ਹਾਂ। ਪੰਨਾ 24 ਤੇ ਉਹ ਲਿਖਦੇ ਹਨ, “ਇਕ ਪਾਸੇ ਕਲਹ-ਕਰਤਾ ਹੈ ਤਾਂ ਦੂਜੇ ਪਾਸੇ ਸ਼ਾਂਤ ਰੂਪ ਹੈ, ਜੇ ਇਕ ਪਾਸੇ ਉਹ ਸਮੁੱਚ ਹੈ ਤਾਂ ਦੂਜੇ ਪਾਸੇ ਅਣੂ, ਜੇ ਇਕ ਪਾਸੇ ਅੰਧਕਾਰ ਹੈ ਤਾਂ ਦੂਜੇ ਪਾਸੇ ਤੇਜ-ਨਮੋ ਅੰਧਕਾਰੇ ਨਮੋ ਤੇਜ ਤੇਜੇ। ਇਸੇ ਤਰ੍ਹਾਂ ਉਹ ਇਕ ਪਾਸੇ ਸੰਘਾਰਕ ਹੈ ਤਾਂ ਦੂਜੇ ਪਾਸੇ ਪ੍ਰਤਿਪਾਲਕ, ਜੇ ਇਕ ਪਾਸੇ ਸੁਕਾਉਣ ਵਾਲਾ ਹੈ ਤਾ ਦੂਜੇ ਪਾਸੇ ਭਰਨ ਵਾਲਾ, ਜੇ ਇਕ ਪਾਸੇ ਉਹ ਕਾਲ ਰੂਪ ਹੈ ਤਾਂ ਦੂਜੇ ਪਾਸੇ ਪਾਲਣਹਾਰਾ ਹੈ-ਕਿ ਸਰਬਤ੍ਰ ਕਾਲੈ। ਕਿ ਸਰਬਤ੍ਰ ਪਾਲੈ”।


(੧) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖੇ ਲੇਖ ਦਾ ਜਵਾਬ :- 
>>>01-Download mp3<<<


Jwaab - Jaap Diaan Sikhiavaan Ki Navaan Daa Ratan (Part 1)



(2) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖਿਆ ਹੂ-ਬਾ-ਹੂ ਲੇਖ:-

ਡਾ. ਰਤਨ ਸਿੰਘ ਜੱਗੀ ਜੀ ‘ਕਿ’ ਸਵਾਲੀਆ ਚਿੰਨ੍ਹ ਹੈ। ਪੰਜਾਬੀ ਵਿਚ ਅਸੀਂ ਲਿਖਦੇ ਹਾਂ, “ਕੀ ਤੂੰ ਆਹ ਹੈਂ, ਕੀ ਤੂੰ ਇਹ ਕਰ ਸਕਦਾ ਹੈਂ, ਕੀ ਤੂੰ ਮੈਨੂੰ ਇਹ ਦੇ ਸਕਦਾ ਹੈਂ” ਆਦਿ। ਇਸੇ ਦਾ ਹੀ ਇਹੋ ਰੂਪ ਹਿੰਦੀ ਵਿਚ ‘ਕਿ’ ਹੈ।


ਡਾ. ਰਤਨ ਸਿੰਘ ਜੱਗੀ ਜੀ ਦਸਮ ਗ੍ਰੰਥ ਦਾ ਉਲੱਥਾ ਕਰਦੇ ਲਿਖਦੇ ਹਨ: ਕਿ ਨਰਕੰ ਪ੍ਰਣਾਸ ਹੈਂ। ਬਹਿਸਤੁਲ ਨਿਵਾਸ ਹੈਂ।6।155॥ ਅਰਥ: ਤੂੰ ਨਰਕਾਂ ਨੂੰ ਨਸ਼ਟ ਕਰਨ ਵਾਲਾ ਹੈਂ, ਤੂੰ ਬਹਿਸ਼ਤ (ਸੁਅਰਗ) ਵਿਚ ਨਿਵਾਸ ਕਰਦਾ ਹੈਂ॥155॥


ਵਿਚਾਰ ਵਾਲੀ ਗੱਲ ਤਾਂ ਇਹ ਹੈ ਕਿ ਜੇ ਕਰ ਨਰਕ ਹਨ ਤਾਂ ਹੀ ਤਾਂ ਉਹ ਨਰਕਾਂ ਨੂੰ ਨਸ਼ਟ ਕਰਨ ਵਾਲਾ ਹੈ ਤੇ ਉਹ ਆਪ ਬਹਿਸ਼ਤ ਵਿਚ ਨਿਵਾਸ ਕਰਨ ਵਾਲਾ ਹੈ। ਜੇਕਰ ਉਹ ਬਹਿਸ਼ਤ ਵਿਚ ਨਿਵਾਸ ਕਰਨ ਵਾਲਾ ਹੈ ਤਾਂ ਉਹ ਸਰਬ-ਵਿਆਪਕ ਨਹੀਂ। ਜੇਕਰ ਉਹ ਸਰਬ-ਵਿਆਪਕ ਨਹੀਂ ਤਾਂ ਗੁਰਬਾਣੀ ਤੇ ਸਰਬ-ਵਿਆਪਕਤਾ ਦੇ ਸਿਧਾਂਤ ਦੇ ਉਲਟ ਹੈ। ਹੁਣ ਇਹ ਮੰਨਣਾ ਪਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਨੌਂ ਗੁਰੂ ਸਹਿਬਾਨ ਦੇ ਸਿਧਾਂਤ ਦੇ ਉਲਟ ਕੰਮ ਕਰ ਰਹੇ ਹਨ ਤੇ ਇਹੀ ਤਾਂ ਹਿੰਦੂਤਵਾ ਸਾਨੂੰ ਸਿਖਾਉਣਾ ਚਾਹੁੰਦਾ ਹੈ । ਜਦੋਂ ਡਾ.ਰਤਨ ਸਿੰਘ ਜੱਗੀ ਜੀ ਹਾਹੇ ਨੂੰ ਦੋਲਾਵਾਂ ਲਾ ਕੇ ਨਾਲ ਬਿੰਦੀ ਲਾ ਦਿੰਦੇ ਹਨ ਤਾਂ ਬੜੀ ਬਰੀਕ ਬੁੱਧੀ ਨਾਲ ਵਿਚਾਰਿਆਂ ਹੀ ਪਤਾ ਚੱਲਦਾ ਹੈ ਕਿ ਅਸਲ ਵਿਚ ਜੱਗੀ ਜੀ ਵੀ ਸੁਆਲੀਆ ਚਿੰਨ੍ਹ ਹੀ ਵਰਤ ਰਹੇ ਹਨ। ਹੈ ਅਤੇ ਹੈਂ ਦੇ ਫਰਕ ਨੂੰ ਸਮਝਣ ਨਾਲ ਹੀ ਗੱਲ ਬਣਦੀ ਹੈ।
ਕਿ ਜਾਹਿਰ ਜਹੂਰ ਹੈਂ। ਕਿ ਹਾਜਿਰ ਹਜੂਰ ਹੈਂ। ਹਮੇਸੁਲ ਸਲਾਮ ਹੈਂ। ਸਮਸਤੁਲ ਕਲਾਮ ਹੈਂ।1। 150॥ ਅਸਲ ਵਿਚ ਇਥੇ ਸਵਾਲ ਹੀ ਪਾਏ ਗਏ ਹਨ ਕਿ ਤੂੰ ਕੀ ਹੈਂ। ਤੂੰ ਪ੍ਰਗਟ ਰੂਪ ਵਿਚ ਪ੍ਰਕਾਸਮਾਨ ਹੈਂ? ਤੂੰ ਸਾਹਮਣੇ ਮੌਜੂਦ ਹੈਂ? ਤੂੰ ਹਮੇਸ਼ਾ ਸਲਾਮਤ ਹੈਂ? ਅਤੇ ਸੱਭ ਵਿਚ ਤੇਰੇ ਹੀ ਬੋਲ ਹਨ? ਇਥੇ ਰੱਬ ਦੇ ਗੁਣਾਂ ਰੂਪੀ ਪ੍ਰਸੰਸਾ ਨਹੀਂ ਸਗੋਂ ਰੱਬ ਜੀ ਦੀ ਹੋਂਦ ਤੇ ਸਵਾਲੀਆ ਚਿੰਨ੍ਹ ਹਨ ਕਿ ਤੂੰ ਆਹ ਹੈਂ, ਕਿ ਤੂੰ ਆਹ ਹੈਂ…..।




(2) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖੇ ਲੇਖ ਦਾ ਜਵਾਬ :- 
>>>02- Jwaab Download mp3<<<



(3) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖਿਆ ਹੂ-ਬਾ-ਹੂ ਲੇਖ:-
ਕੱਲ੍ਹ ਇਕ ਪ੍ਰਸਿੱਧ ਕਥਾ ਵਾਚਿਕ ਮਿਲਿਆ ਤੇ ਉਸਨੇ ਇਕ ਹੱਡ ਬੀਤੀ ਸੁਣਾਈ। 1984 ਦੇ ਦੌਰ ਤੋਂ ਬਾਅਦ ਉਸ ਨਾਲ ਇਕ ਥਾਣੇਦਾਰ ਦੀ ਦੋਸਤੀ ਹੋ ਗਈ ਜੋ ਜਿੰਦਗੀ ਵਿਚ ਡਰਿਆ ਡਰਿਆ ਹੋਇਆ ਰਹਿੰਦਾ ਸੀ। ਸ਼ਾਇਦ ਉਸਨੇ ਜਿੰਦਗੀ ਵਿਚ ਜ਼ਿਆਦਾ ਕਤਲ ਕੀਤੇ ਹੋਣ? ਉਹ ਥਾਣੇਦਾਰ ਪਾਠ ਕਰਨਾ ਸਿੱਖਣਾ ਚਾਹੁੰਦਾ ਸੀ। ਬਾਕੀ ਤਾਂ ਉਹ ਸਿੱਖ ਗਿਆ ਪਰ ਕਥਾ ਵਾਚਿਕ ਦੇ ਸਮਝਾਉਣ ਤੇ ਵੀ ਉਹ ‘ਜਾਪ’ ਦਾ ਪਾਠ ਕਰਨ ਵਿਚ ਮੁਸ਼ਕਲ ਮਹਿਸੂਸ ਕਰਦਾ ਸੀ। ਇਕ ਦਿਨ ਉਹ ਪਾਠ ਕਰ ਹੀ ਰਿਹਾ ਸੀ ਕਿ ਕਥਾ ਵਾਚਿਕ ਉਸ ਕੋਲ ਚਲਾ ਗਿਆ। ਥਾਣੇਦਾਰ ‘ਜਾਪ’ ਦਾ ਪਾਠ ਇੰਞ ਕਰ ਰਿਹਾ ਸੀ। ਨਮਸਤੰਗ ਇਕਾਨਵੇਂ। ਨਮਸਤੰਗ ਬਾਨਵੇਂ॥ ਨਮਸਤੰਗ ਤਰੰਨਵੇਂ ।ਨਮਸਤੰਗ ਚੁਰਾਨਵੇਂ।ਨਮਸਤੰਗ  ਪਚਾਨਵੇਂ।……॥ ਪੁੱਛਣ ਤੇ ਥਾਣੇਦਾਰ ਕਹਿਣ ਲੱਗਾ ਕਿ ਬਾਕੀ ਦੀਆਂ ਬਾਣੀਆਂ ਦਾ ਪਾਠ ਤਾਂ ਠੀਕ ਹੀ ਕਰਦਾ ਹਾਂ ਤੇ ਸਮਝ ਵੀ ਪੈਂਦੀ ਹੈ ਪਰ ਆਹ ਅੜਿੰਗ ਬੜਿੰਗ ਬੋਲਣਾ ਹੀ ਨਹੀਂ ਆਉਂਦਾ।ਇਸ ਕਰਕੇ ਮੈਂ ਹਿੰਨਸਿਆਂ ਦਾ ਪਾਠ ਹੀ ਕਰਨਾ ਮੁਨਾਸਬ ਸਮਝਿਆ ।ਲਓ ਇਹ ਜੇ ਆਮ ਜਨ-ਸਧਾਰਣ ਜੀਵਾਂ ਲਈ ‘ਜਾਪ’ਦੇ ਪਾਠ ਦਾ ਮਹੱਤਵ।
ਅੱਜ ਮੈਂ ਇਕ ਨਾਮ ਵਾਰ ਪੱਤਰਕਾਰ ਤੇ ਪੰਜਾਬ ਯੂਨੀਵਰਸਿਟੀ ਤੋਂ ਰੀਟਾਇਰਡ ਪਰੋਫੈਸਰ, ਜਿਸਨੇ ਢੇਰ ਸਾਰੀਆਂ ਪੁਸਤਕਾਂ ਵੀ ਲਿਖੀਆਂ ਹਨ, ਨੂੰ ਮਿਲਿਆ ਤੇ ਉਸ ਨਾਲ ਇਸ ਲੇਖ ਵਿਚ ਉਪਰ ਲਿਖੀਆਂ ਗੱਲਾਂ ਸਾਝੀਆਂ ਕੀਤੀਆਂ। ਉਹ ਇਹ ਕਹਿਣ ਲੱਗਾ ਬਈ ਜਦੋਂ ਮੈਂ ਕੈਨੇਡਾ ਹਾਲੇ ਆਇਆਂ ਹੀ ਸਾਂ ਤਾਂ ਮੈਨੂੰ ‘Etobicoke’ ਬੁਲਾਉਣਾ ਨਹੀਂ ਸੀ ਆਉਂਦਾ ਤੇ ਅਸੀਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਕਿ ਇਸ ‘Etobicoke’ ਔਖੇ ਜਿਹੇ ਨਾਮ ਨੂੰ ਕਿਵੇਂ ਬੁਲਾਇਆ ਜਾਵੇ? ਕਿਸੇ ਨੇ ਸਲਾਹ ਦਿੱਤੀ ਤੇ ਅਸੀਂ ਇਸਦਾ ਨਾਮ ਜੀਤੋ-ਪ੍ਰੀਤੋ ਰੱਖ ਲਿਆ। ਬਸ ਇਹੋ ਮਤਲਬ ਹੈ ਸਾਡੇ ਲਈ ‘ਜਾਪ’ ਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਅਸੀਂ ਪੜ੍ਹਦੇ ਨਹੀਂ ਰੌਲਾ ਪਾਉਂਦੇ ਹਾਂ ਕਿ ਸਾਡੇ ਅੰਮ੍ਰਿਤ ਦਾ ਕੀ ਬਣੇਗਾ? ਜਦੋਂ ਕਿ ਕਿਸੇ ਪੁਰਾਣੀ ਲਿਖਤ ਦੇ ਹਵਾਲੇ ਨਾਲ ਅਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਹੜੀ ਬਾਣੀ ਦਾ ਪਾਠ ਕੀਤਾ?
ਮੁਢੱਲੇ ਚਾਰ ਪੰਜ ਸਾਲ ਪਟਨੇ ਵਿਚ ਬਿਤਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਾਰੀ ਉਮਰ ਪੰਜਾਬ ਵਿਚ ਰਹਿੰਦੇ ਹਨ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ‘ਦਸਮ ਗ੍ਰੰਥ’ ਗੁਰੂ ਸਾਹਿਬ ਦਾ ਲਿਖਿਆ ਹੋਇਆ ਹੈ ਤਾਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਸਵਾਇ ਦੋ-ਚਾਰ ਛੰਦਾਂ ਦੇ, ਜਿਹੜੇ ਠੇਠ ਪੰਜਾਬੀ ਵਿਚ ਹਨ, ਉਨ੍ਹਾਂ ਨੇ ਪੰਜਾਬੀ ਵਿਚ ਕੁੱਝ ਲਿਖਿਆ ਹੀ ਨਹੀਂ? ਜਿਹੜੇ ਪੰਜਾਬੀ ਵਿਚ ਹਨ ਉਹ ਵੀ ਪਹਿਲਾਂ ਰਚੀ ਗਈ ਬਾਣੀ ਨਾਲ ਮੇਲ ਨਹੀਂ ਖਾਦੇ। ਪਰ ਬਾਕੀ ਦੀ ਸਾਰੀ ਰਚਨਾ ਵਿਚੋਂ ਜ਼ਿਆਦਾਤਰ ਰਾਜਸਥਾਨੀ ਬੋਲੀ ਦੇ ਪ੍ਰਭਾਵ ਹੇਠ ਹੈ। ਤ੍ਰਿਯਾ- ਚਰਿਤ੍ਰਾਂ ਵਿਚ ਜੋ ਵੀ ਔਰਤਾਂ ਦੇ ਨਾਮ ਆਏ ਹਨ ਉਹ ਸਾਰੇ ਇਸ ਤਰ੍ਹਾਂ ਦੇ ਹਨ: ਤਿਲਕ ਮੰਜਰੀ, ਪ੍ਰੀਤ ਮੰਜਰੀ, ਯਤ੍ਰਮੰਜਰੀ, ਰਸਮੰਜਰੀ, ਮਾਨ ਮੰਜਰੀ, ਚਾਚਰਮਤੀ ਬਯੋਮਕਲਾ, ਨਿਰਤਮਤੀ, ਮਤੀ ਲਾਲਨੀ, ਰੂਪ ਕੁਆਰ, ਭਾਸਮਤੀ, ਰੂਪਮਤੀ, ਬਾਲਮਤੀ, ਸੀਲਮਤੀ, ਇੰਦਰਪ੍ਰਭਾ, ਇੰਦ੍ਰਮਤੀ ਆਦਿ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਪੰਜਾਬਣ ਵਿਚ ਕੋਈ ਐਬ ਨਹੀਂ ਲੱਭਾ? ਜੇਕਰ ਲਿਖਾਰੀ ਪੰਜਾਬੀ ਹੁੰਦਾ ਤਾਂ ਓਹ ਜਰੂਰ ਕਿਸੇ ਪੰਜਾਬਣ ਦਾ ਨਾਮ ਲਿਖ ਕੇ ਚਰਿਤ੍ਰ ਲਿਖਦਾ।


ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ।ਮੋਬਾਈਲ# 647 969 3132,
ਅਮਰੀਕਾ ਮੋਬਾਈਲ# 810 223 3648

(3) ਗੁਰਚਰਨ ਸਿੰਘ ਜਿਉਣ ਵਾਲਾ ਜੀ ਦੁਆਰਾ ਲਿਖੇ ਲੇਖ ਦਾ ਜਵਾਬ :-
>>>03-Jwaab-Download mp3<<<



.
.
.
.
.